About College

About College

ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸੰਨ 1762 ਈ: ਵਿੱਚ ਮਾਲੇਰਕੋਟਲਾ (ਸੰਗਰੂਰ) ਨੇੜੇ ਕੁੱਪ ਰਹੀੜੇ ਤੋਂ ਆਰੰਭ ਹੋ ਕੇ ਕੁਤਬਾ ਬਾਹਮਣੀਆਂ ਆਦਿ ਪਿੰਡਾਂ ਵਿੱਚੋਂ ਹੁੰਦੇ ਹੋਏ ਪਿੰਡ ਗਹਿਲ ਦੇ ਅਸਥਾਨ ਉਪਰ ਅਹਿਮਦ ਸ਼ਾਹ ਅਬਦਾਲੀ ਤੇ ਖਾਲਸਾ ਦਲਾਂ ਦੇ ਦਰਮਿਆਨ ਬੜਾ ਭਿਆਨਕ ਯੁੱਧ ਹੋਇਆ। ਜਿਸ ਨੂੰ ‘ਵੱਡਾ ਘੱਲੂਘਾਰਾ* ਕਰਕੇ ਜਾਣਿਆ ਜਾਂਦਾ ਹੈ। ਸਿੱਖਾਂ ਨੇ ਬਹੁਤ ਨੁਕਸਾਨ ਹੋਣ ਦੇ ਬਾਵਜੂਦ ‘ਚੜ੍ਹਦੀ ਕਲਾ’ ਅਤੇ ‘ਅਕਾਲ ਪੁਰਖ* ਦੀ ਅਗੰਮੀ ਧੁਨੀ ਨੂੰ ਆਪਣੀ ਕਰਮਸ਼ੀਲਤਾ ਸਦਕਾ ਹੋਰ ਵਧੇਰੇ ਪਰਪੱਕ ਜਾਣਿਆ। ਇਸੇ ਧੁਨੀ ਦੀ ਪ੍ਰਤੀ ਧੁਨੀ ਖਾਲਸਾ ਰਾਜ ਦੇ ਰੂਪ ਵਿੱਚ ਪ੍ਰਫੁੱਲਤ ਹੋਈ ਜਿਸ ਦਾ ਸੂਰਜ 19ਵੀਂ ਸਦੀ ਦੇ ਅੰਤ ਤੱਕ ਜਗਦਾ ਰਿਹਾ। ਸਿੱਖਾਂ ਦੀ ਅਦੁੱਤੀ ਕੁਰਬਾਨੀ ਨੂੰ ਸਮਰਪਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ (ਬਰਨਾਲਾ) ਦਾ ਨੀਂਹ ਪੱਥਰ ਬੀਬੀ ਜਗੀਰ ਕੌਰ ਜੀ (ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ) ਨੇ 13 ਮਈ 1999 ਨੂੰ ਰੱਖਿਆ।ਕਾਲਜ ਦੀ ਮੁੱਢਲੀ ਸ਼ੁਰੂਆਤ ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਵਿੱਚ ਕੀਤੀ ਗਈ। ਸ਼੍ਰੋHਗੁHਪ੍ਰH ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਇਲਾਕੇ ਦੀਆਂ ਉੱਦਮੀ ਸਖਸ਼ੀਅਤਾਂ ਵੱਲੋਂ ਮਾਰਿਆ ਹੰਭਲਾ ਸਾਕਾਰਾਤਮਕ ਰੂਪ ਵਿੱਚ ਦਿਸ ਰਿਹਾ ਹੈ।

About Us