Facilities
-
ਲਾਇਬਰੇਰੀ :- ਸੰਸਥਾ ਦੀ ਵਿਸ਼ਾਲ ਲਾਇਬਰੇਰੀ ਹੈ।
ਇੱਥੇ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਦੇ ਦੈਨਿਕ ਅਖ਼ਬਾਰ
ਅਤੇ ਰਸਾਲੇ ਆਉਂਦੇ ਹਨ। ਲਾਇਬਰੇਰੀ ਸੰਬੰਧੀ ਵਿਸ਼ੇਸ਼
ਹਦਾਇਤਾਂ/ਨਿਯਮ ਹੇਠ ਲਿਖੇ ਅਨੁਸਾਰ ਹਨ :-
(ੳ) ਵੱਖ-ਵੱਖ ਕਲਾਸਾਂ ਲਈ ਲਾਇਬਰੇਰੀ ਵਿੱਚੋਂ ਕਿਤਾਬਾਂ
ਕਢਵਾਉਣ ਦੀ ਗਿਣਤੀ, ਸਕੂਲ ਦੀਆਂ ਵਿਦਆਰਥਣਾਂ
ਲਈ 2 ਕਿਤਾਬਾਂ, ਡਿਗਰੀ ਕਲਾਸਾਂ-3 ਕਿਤਾਬਾਂ, ਪੋਸਟ
ਗਰੈਜੂਏਟ ਕਲਾਸਾਂ-5 ਕਿਤਾਬਾਂ ਹਨ।
ਹਰ ਵਿਦਆਰਥਣ 14 ਦਿਨਾਂ ਲਈ ਕਿਤਾਬਾਂ ਰੱਖ ਸਕਦੀ ਹੈ। ਵਾਪਸੀ ਵਿੱਚ ਦੇਰੀ ਜੁਰਮਾਨਾ 1 ਰੁਪਿਆ ਪ੍ਰਤੀ ਦਿਨ
ਪੁਸਤਕ ਦੇ ਹਿਸਾਬ ਨਾਲ ਲਿਆ ਜਾਵੇਗਾ। ਇਸ ਵਿੱਚ ਲੰਮੀਆਂ ਛੁੱਟੀਆਂ ਨੂੰ ਛੱਡ ਕੇ ਜੁਰਮਾਨਾ ਲਿਆ ਜਾਵੇਗਾ।
(ਅ) ਜੇਕਰ ਕੋਈ ਵਿਦਆਰਥਣ ਕਿਤਾਬ ਤੇ ਕੁੱਝ ਲਿਖਦੀ ਹੈ ਜਾਂ ਕਿਸੇ ਤਰ੍ਹਾਂ ਕਿਤਾਬ ਖਰਾਬ ਕਰਦੀ ਹੈ ਤਾਂ ਉਸਨੂੰ ਕਿਤਾਬ ਦੀ
ਦੁੱਗਣੀ ਕੀਮਤ ਦੇਣੀ ਪਵੇਗੀ ਜਾਂ ਉਸ ਨੂੰ ਕਿਤਾਬ ਨਵੀਂ ਖ਼ਰੀਦ ਕੇ ਦੇਣੀ ਹੋਵੇਗੀ।
(ੲ) ਵਿਸ਼ੇਸ਼ ਰੂਪ ਵਿੱਚ ਹਵਾਲਾ ਪੁਸਤਕਾਂ (ਰੈਫਰੈਂਸ ਬੁੱਕਸ) ਲਾਇਬਰੇਰੀ ਤੋਂ
ਬਾਹਰ ਲਿਜਾਣ ਦੀ ਆਗਿਆ ਨਹੀਂ ਹੋਵੇਗੀ/ਲਾਇਬਰੇਰੀ ਵੱਲੋਂ ਸੂਚਨਾ
ਮਿਲਣ ਤੇ ਪੁਸਤਕਾਂ ਤੁਰੰਤ ਵਾਪਸ ਕਰਨੀਆਂ ਹੋਣਗੀਆਂ।
(ਸ) ਕਿਤਾਬ ਗੁਆਚਣ ਦੀ ਸੂਰਤ ਵਿੱਚ ਜੇ ਮਾਰਕਿਟ ਵਿੱਚੋਂ ਕਿਤਾਬ ਨਾ
ਮਿਲਦੀ ਹੋਵੇ ਤਾਂ ਲਾਇਬਰੇਰੀਅਨ ਕੀਮਤ ਤੋਂ ਇਲਾਵਾ ਜੁਰਮਾਨਾ ਵੀ ਪਾ
ਸਕਦੇ ਹਨ।
- ਸ਼ਿਕਾਇਤ ਨਿਵਾਰਨ ਸੈੱਲ :- ਵਿਦਆਰਥਣਾਂ ਲਈ ਅਕਾਦਮਿਕ ਮਾਹੌਲ ਨੂੰ ਹੋਰ ਬੇਹਤਰ ਬਣਾਉਣ ਲਈ ਸੰਸਥਾ ਦੇ
ਸੀਨੀਅਰ ਪ੍ਰੋਫੈਸਰ/ਅਧਿਆਪਕਾਂ ਵੱਲੋਂ ਵਿਦਆਰਥਣਾਂ ਵੱਲੋਂ ਆਏ ਸੁਝਾਅ ਅਤੇ ਸ਼ਿਕਾਇਤਾਂ ਦੇ ਆਧਾਰ ਤੇ
ਬਣਦੀ ਯੋਗ ਕਾਰਵਾਈ ਕੀਤੀ ਜਾਵੇਗੀ।
- ਕੰਪਿਊਟਰ, ਫੈਸ਼ਨ ਡਿਜ਼ਾਈਨਿੰਗ ਪ੍ਰਯੋਗਸ਼ਾਲਾਵਾਂ :- ਸੰਸਥਾ ਵਿੱਚ ਆਧੁਨਿਕ
ਸਹੂਲਤਾਂ ਵਾਲੀਆਂ ਕੰਪਿਊਟਰ ਅਤੇ ਫ਼ੈਸ਼ਨ ਡਿਜ਼ਾਈਨਿੰਗ ਪ੍ਰਯੋਗਸ਼ਾਲਾਵਾਂ
ਉਪਲੱਬਧ ਹਨ ਜਿਸ ਦੀ ਉਚਿੱਤ ਵਰਤੋਂ ਅਕਾਦਮਿਕ ਗਤੀਵਿਧੀਆਂ ਲਈ ਕੀਤੀ
ਜਾ ਸਕਦੀ ਹੈ ਇਸ ਵਿੱਚ ਇੰਟਰਨੈੱਟ ਸੁਵਿਧਾ ਉਪਲਬਧ ਹੈ।
- ਸੰਸਥਾ ਕੰਟੀਨ: ਵਿਦਆਰਥਣਾਂ ਦੀ ਸਹੂਲਤ ਲਈ ਸੰਸਥਾ ਵਿੱਚ ਕੰਟੀਨ ਦਾ
ਪ੍ਰੁਬੰਧ ਹੈ। ਜਿਸ ਵਿੱਚ ਵਾਜਬ ਰੇਟਾਂ ਤੇ ਖਾਣ^ਪੀਣ ਦੀਆਂ ਵਸਤਾਂ ਉਪਲੱਬਧ
ਹਨ। ਕੰਟੀਨ ਨੂੰ ਸਾਫ਼ ਸੁਥਰਾ ਰੱਖਣਾ, ਸ਼ੋਰ ਨਾ ਕਰਨਾ, ਉਚਿੱਤ ਢੰਗ ਨਾਲ
ਬੈਠਣਾ, ਵਿਦਆਰਥਣ ਦੇ ਆਪਣੇ ਹਿੱਤ ਵਿੱਚ ਹੈ। ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ
ਜਾ ਸਕਦੀ ਹੈ। ਵਿਦਆਰਥਣਾਂ ਕਿਸੇ ਵੀ ਸ਼ਿਕਾਇਤ ਦੇ ਸੰਬੰਧ ਵਿੱਚ ਕੰਟੀਨ ਦੇ ਇੰਚਾਰਜ ਨੂੰ ਮਿਲ ਸਕਦੀਆਂ ਹਨ।
- ਬਿਜਲੀ ਅਤੇ ਪਾਣੀ :- ਵਿਦਆਰਥਣਾਂ ਦੀ ਸੁਵਿਧਾ ਲਈ ਸੰਸਥਾ ਵਿਖੇ ਬਿਜਲੀ
ਜਨਰੇਟਰ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਆਮ ਦਿਨਾਂ ਅਤੇ ਪੇਪਰਾਂ ਦੌਰਾਨ
ਬਿਜਲੀ ਨਾ ਹੋਣ ਦੀ ਸੂਰਤ ਵਿੱਚ ਹੋਣ ਵਾਲੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ ਅਤੇ
ਪੀਣ ਵਾਲੇ ਸਾਫ਼ ਸੁਥਰੇ ਪਾਣੀ ਲਈ ਆਧੁਨਿਕ ਤਕਨੀਕ ਵਾਲਾ ਆਰ ਓ
ਸਿਸਟਮ ਲਗਾਇਆ ਗਿਆ ਹੈ।
- ਵਿਦਆਰਥਣਾਂ ਲਈ ਸਕਾਲਰਸ਼ਿਪ ਸਕੀਮਾਂ (ਸ਼ਰਤਾਂ ਲਾਗੂ) :-
(ੳ) ਪੋਸਟ ਮੈਟ੍ਰਿਕ ਸਕਾਲਰਸ਼ਿਪ ਫ਼ਾਰ ਐਸ ਸੀ / ਓ ਬੀ ਸੀ ਸਟੂਡੈਂਟਸ
(ਅ) ਪੋਸਟ ਮੈਟਰਿਕ ਸਕਾਲਰਸ਼ਿਪ ਫਾਰ ਮਨਿਊਰਿਟੀ ਸਟੂਡੈਂਟਸ।
(ੲ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਧਾਰੀ ਵਿਦਆਰਥਣਾਂ ਲਈ
ਸ਼ਰਤਾਂ ਅਨੁਸਾਰ ਵਜੀਫ਼ੇ।
- ਬੱਸ ਦੀ ਸਹੂਲਤ :- ਸੰਸਥਾ ਵੱਲੋਂ ਆਲੇ-ਦੁਆਲੇ ਦੇ ਇਲਾਕੇ ਦੀਆਂ ਵਿਦਆਰਥਣਾਂ ਨੂੰ
ਪਿੰਡਾਂ ਤੋਂ ਲਿਆਉਣ ਲਈ ਬੱਸਾਂ ਦਾ ਖਾਸ ਪ੍ਰਬੰਧ ਹੈ। ਵਿੱਦਿਅਕ ਸੈਸ਼ਨ ਲਈ ਬੱਸਾਂ ਦਾ
ਕਿਰਾਇਆ ਵਿਦਆਰਥਣਾਂ ਤੋਂ ਲਿਆ ਜਾਂਦਾ ਹੈ।
ਨੋਟ: ਇੱਕ ਪਿੰਡ ਵਿੱਚ ਘੱਟ ਤੋਂ ਘੱਟ 5 ਵਿਦਆਰਥਣਾਂ ਹੋਣ ਤੇ ਹੀ ਬੱਸ ਲਾਈ ਜਾ ਸਕਦੀ
ਹੈ।
- ਸਹਿ-ਵਿੱਦਿਅਕ ਗਤੀਵਿਧੀਆਂ :- ਅਕਾਦਮਿਕ ਖੇਤਰ ਦੇ ਨਾਲ-ਨਾਲ ਵਿਦਆਰਥਣਾਂ ਦੀ ਸਖ਼ਸ਼ੀਅਤ ਦੇ ਭਰਪੂਰ ਵਿਕਾਸ
ਹਿੱਤ ਕਾਲਜ ਵਿੱਚ ਵੱਖ-ਵੱਖ ਗਤੀਵਿਧੀਆਂ ਦਾ ਢੁੱਕਵਾਂ ਪ੍ਰਬੰਧ ਹੈ।
(ੳ) ਸਰੀਰਕ ਸਿੱਖਿਆ ਅਤੇ ਖੇਡਾਂ :- ਕਾਲਜ ਵਿੱਚ ਵਿਦਆਰਥਣਾਂ ਹਾਕੀ, ਵਾਲੀਬਾਲ, ਕਬੱਡੀ, ਬੈਡਮਿੰਟਨ, ਗੱਤਕਾ,
ਫੁੱਟਬਾਲ ਅਤੇ ਖੋ-ਖੋ ਆਦਿ ਖੇਡਾਂ ਦਾ ਪ੍ਰਬੰਧ ਹੈ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਵਿਦਆਰਥਣਾਂ ਸਰੀਰਕ ਸਿੱਖਿਆ
ਵਿਭਾਗ ਦੇ ਮੁਖੀ ਨਾਲ ਸੰਪਰਕ ਕਰ ਸਕਦੀਆਂ ਹਨ।
(ਅ) ਐਨ ਐਸ ਐਸH :- ਵਿਦਆਰਥਣਾਂ ਵਿੱਚ ਸਮਾਜ ਸੇਵਾ ਅਤੇ ਕੌਮੀ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ
ਵਿੱਚ ਐਨHਐਸHਐਸH ਵਿਭਾਗ ਕਾਰਜਸ਼ੀਲ ਹੈ।
(ੲ) ਯੁਵਕ ਭਲਾਈ ਵਿਭਾਗ:- ਵਿਦਆਰਥਣਾਂ ਦੇ ਸਰਬਪੱਖੀ ਵਿਕਾਸ ਲਈ ਸਭਿਆਚਾਰਕ ਗਤੀਵਿਧੀਆਂ ਲਈ ਹੈ।
(ਸ) ਬੱਡੀ ਪ੍ਰੋਗਰਾਮ : ਸਿਹਤਮੰਦ ਸਮਾਜ ਸਿਰਜਣ ਦੇ ਯਤਨ ਕਰਨ ਲਈ ਹੈ।
(ਹ) ਰੈੱਡ ਰਿਬਨ ਕਲੱਬ :- ਅਜੋਕੇ ਸਮਾਜ ਵਿੱਚ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਹੈ।
(ਕ) ਸਵੀਪ (ਛੜਥਥਸ਼):- ਚੋਣਾਂ ਵਿੱਚ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਹੈ।
(ਖ) ਯੂਥ ਕਲੱਬ :- ਇਹ ਕਲੱਬ ਵਿਦਆਰਥਣਾਂ ਨੂੰ ਯੁਵਕ ਗਤੀਵਿਧੀਆਂ ਲਈ ਪ੍ਰੇਰਿਤ ਕਰਦਾ ਹੈ।
(ਗ) ਕਾਲਜ ਮੈਗਜ਼ੀਨ “ਗਿਆਨ-ਸਰ” :- ਵਿਦਆਰਥਣਾਂ ਵਿੱਚ ਰਚਨਾਤਮਕ ਰੁਚੀਆਂ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ
ਵੱਲੋਂ “ਗਿਆਨ-ਸਰ” ਕਾਲਜ ਮੈਗਜ਼ੀਨ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਜਿਸ ਵਿੱਚ ਪੰਜਾਬੀ, ਅੰਗਰੇਜ਼ੀ, ਸਾਇੰਸ, ਸੋਸ਼ਲ
ਸਾਇੰਸ, ਧਾਰਮਿਕ, ਕਾਮਰਸ ਅਤੇ ਖ਼ਬਰਨਾਮਾ ਆਦਿ ਸੈਕਸ਼ਨ ਹੁੰਦੇ ਹਨ। ਹਰ ਸੈਕਸ਼ਨ ਦੇ ਸੰਪਾਦਕ ਦਾ ਕੰਮ ਇੱਕ
ਪ੍ਰੋਫੈਸਰ ਸਾਹਿਬ ਨੂੰ ਸੌਂਪਿਆ ਜਾਂਦਾ ਹੈ, ਉਹ ਆਪਣੀ ਸਹਾਇਤਾ ਲਈ ਸਹਿ^ਸੰਪਾਦਕ ਅਤੇ ਵਿਿਦਆਰਥੀ ਸੰਪਾਦਕ ਦੀ
ਚੋਣ ਕਰਦੇ ਹਨ । ਸਮੁੱਚੇ ਤੌਰ ਤੇ ਮੁੱਖ ਸੰਪਾਦਕ ਮੈਗਜ਼ੀਨ ਲਈ ਸੇਧ ਦਿੰਦਾ ਹੈ।
(ਘ) ਪੱਤਰ ਵਿਹਾਰ ਕੋਰਸ: ਸ੍ਰੋ.ਗੁ.ਪ੍ਰ. ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਧਰਮ ਪ੍ਰਚਾਰ ਕਮੇਟੀ ਰਾਹੀਂ ਗੁਰਬਾਣੀ ਗੁਰ
ਇਤਿਹਾਸ, ਸਿੱਖ ਸਿਧਾਂਤ ਅਤੇ ਸਿੱਖ ਰਹਿਤ ਮਰਯਾਦਾ ਦਾ ਜਾਣਕਾਰੀ ਭਰਪੂਰ ਪੱਤਰ ਵਿਹਾਰ ਕੋਰਸ ਪੰਜਾਬੀ, ਹਿੰਦੀ,
ਅੰਗਰੇਜ਼ੀ ਮਾਧਿਅਮ ਵਿੱਚ ਕਰਵਾਇਆ ਜਾਂਦਾ ਹੈ।
(ਙ) ਵਿਦਿਆਰਥੀ ਸਭਾਵਾਂ :- ਵਿਦਆਰਥਣਾਂ ਅੰਦਰਲੀ ਸਾਹਿਤਕ ਤੇ ਕਲਾਤਮਕ ਰੁਚੀਆਂ ਨੂੰ ਪ੍ਰਫੁੱਲਿਤ ਕਰਨ ਲਈ ਕਾਲਜ
ਵਿੱਚ ਵੱਖ-ਵੱਖ ਵਿਿਸ਼ਆਂ ਨਾਲ ਸੰਬੰਧਿਤ ਸਭਾਵਾਂ ਬਣਾਈਆਂ ਗਈਆਂ ਹਨ ਜਿਹਨਾਂ ਵਿੱਚ ਇੱਛਾ ਅਨੁਸਾਰ ਹਿੱਸਾ ਲੈ ਕੇ
ਵਿਦਆਰਥਣਾਂ ਸਾਰਾ ਸਾਲ ਕਿਿਰਆਸ਼ੀਲ ਰਹਿੰਦੀਆਂ ਹਨ ਜਿਵੇਂ ਕਿ :
1 ਨਵ ਚੇਤਨਾ ਸਭਾ।
2 ਵਿਦਿਆਰਥੀ ਸਾਹਿਤ ਸਭਾ (ਭਾਸ਼ਾ ਮੰਚ)।
3 ਈ ਕਾਮਰਸ ਸਭਾ।
4 ਸੋਸ਼ਲ ਵੈਲਫੇਅਰ ਸਭਾ।
5 ਈਕੋ ਕਲੱਬ।
- ਗੈਸਟ ਰੂਮ :- ਵਿਦਆਰਥਣਾਂ ਦੇ ਮਾਪਿਆਂ ਅਤੇ ਬਾਹਰੋਂ ਆਉਣ ਵਾਲੇ
ਮਹਿਮਾਨਾਂ ਦੇ ਬੈਠਣ ਲਈ ਗੈਸਟ ਰੂਮ ਦੀ ਸਹੂਲਤ ਉਪਲੱਬਧ ਹੈ।
- ਸੈਮੀਨਾਰ ਹਾਲ :- ਸੰਸਥਾ ਵਿੱਚ ਸਾਹਿਤਕ,ਸੱਭਿਆਚਾਰਕ ਅਤੇ ਧਾਰਮਿਕ
ਗਤੀਵਿਧੀਆਂ ਲਈ ਸੈਮੀਨਾਰ ਹਾਲ ਦੀ ਸਹੂਲਤ ਉਪਲੱਬਧ ਹੈ।
- ਸਾਇੰਸ ਪ੍ਰਯੋਗਸ਼ਾਲਾ :- ਸਾਇੰਸ ਦੀਆਂ ਵਿਦਆਰਥਣਾਂ ਲਈ ਸਾਇੰਸ ਦੇ
ਪ੍ਰਯੋਗ ਕਰਨ ਲਈ ਆਧੁਨਿਕ ਪ੍ਰਯੋਗਸ਼ਾਲਾ ਦੀ ਸਹੂਲਤ ਹੈ।
- CCTV ਕੈਮਰੇ : ਸਮੁੱਚੀ ਸੰਸਥਾ ਅਤੇ ਬੱਸਾਂ CCTV ਦੀ ਨਿਗਰਾਨੀ ਹੇਠ ਕੰਮ ਕਰ
ਰਹੇ ਹਨ।
- ਸੰਸਥਾ ਵਿੱਚ IQAC, Anti Sexual Harassment Cell, Grievance Redressal
Cell ਅਤੇ Anti Ragging Cell ਸਥਾਪਿਤ ਹਨ।
- ਸੰਸਥਾ ਵਿੱਚ ਟਰੇਨਿੰਗ ਪਲੇਸਮੈਂਟ ਸੈੱਲ ਸਥਾਪਿਤ ਹੈ।