Rules For Admission
- ਸਕੂਲ ਵਿੱਚ ਦਾਖ਼ਲਾ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਕਾਲਜ ਵਿੱਚ ਦਾਖ਼ਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ
ਨਿਰਧਾਰਿਤ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਕੀਤਾ ਜਾਵੇਗਾ।
- ਗਰੈਜੂਏਸ਼ਨ ਕਲਾਸਾਂ ਵਿੱਚ ਦਾਖ਼ਲਾ ਲੈਣ ਲਈ 10+2 ਵਿੱਚੋਂ ਘੱਟੋ-ਘੱਟ 50% ਅੰਕ ਪ੍ਰਾਪਤ ਕੀਤੇ ਹੋਣ।
- ਅਧੂਰਾ ਭਰਿਆ ਦਾਖ਼ਲਾ ਫਾਰਮ ਪ੍ਰਵਾਨ ਨਹੀਂ ਕੀਤਾ ਜਾਵੇਗਾ।
- ਪੋਸਟ ਗਰੈਜੂਏਸ਼ਨ ਵਿੱਚ ਦਾਖ਼ਲ ਹੋਣ ਲਈ ਇਹ ਜ਼ਰੂਰੀ ਸ਼ਰਤ ਹੈ ਕਿ ਸੰਬੰਧਿਤ ਵਿਸ਼ੇ ਵਿੱਚ ਘੱਟ ਤੋਂ ਘੱਟ 50% ਅੰਕ ਅਤੇ
ਗਰੈਜੂਏਸ਼ਨ ਵਿੱਚੋਂ ਕੁੱਲ ਅੰਕਾਂ ਵਿੱਚੋਂ ਘੱਟ ਤੋਂ ਘੱਟ 50% ਅੰਕ ਪ੍ਰਾਪਤ ਕੀਤੇ ਹੋਣ। ਕੇਵਲ ਅਨੁਸੂਚਿਤ ਜਾਤੀ ਆਦਿ ਨਾਲ
ਸੰਬੰਧਿਤ ਵਿਦਆਰਥਣਾਂ ਦੇ ਲਈ ਦੋਵੇਂ ਪੱਧਰ ਤੇ ਇਹ ਸ਼ਰਤ 45% ਹੋਵੇਗੀ।
- ਦਾਖ਼ਲੇ ਸੰਬੰਧੀ ਪ੍ਰਿੰਸੀਪਲ ਸਾਹਿਬ ਦਾ ਫੈਸਲਾ ਅੰਤਿਮ ਹੋਵੇਗਾ ਤੇ ਵਿਦਆਰਥਣ ਅਤੇ ਉਸ ਦੇ ਮਾਤਾ-ਪਿਤਾ ਇਸ ਫੈਸਲੇ ਨੂੰ
ਮੰਨਣ ਲਈ ਹਰ ਪੱਖੋਂ ਪਾਬੰਦ ਹੋਣਗੇ।
- ਪ੍ਰਿੰਸੀਪਲ ਵੱਲੋਂ ਕਿਸੇ ਵੀ ਵਿਿਦਆਰਥਣ, ਜਿਸ ਨੂੰ ਉਹ ਯੋਗ ਨਾ ਸਮਝਦੇ ਹੋਣ ਦੇ ਦਾਖ਼ਲਾ ਫਾਰਮ ਨੂੰ ਬਿਨ੍ਹਾਂ ਕਾਰਨ ਦੱਸੇ ਰੱਦ
ਕੀਤਾ ਜਾ ਸਕਦਾ ਹੈ।
- ਕਾਲਜ ਦੇ ਘਰੇਲੂ ਜਾਂ ਯੂਨੀਵਰਸਿਟੀ ਇਮਤਿਹਾਨ ਵਿੱਚ ਨਕਲ ਕਰਨ ਵਾਲੀਆਂ ਵਿਦਆਰਥਣਾਂ ਨੂੰ ਦੁਬਾਰਾ ਕਾਲਜ ਵਿੱਚ
ਦਾਖ਼ਲਾ ਨਹੀਂ ਮਿਲੇਗਾ।
- ਇਹ ਪ੍ਰਾਸਪੈਕਟਸ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਹੈ। ਪ੍ਰਿੰਸੀਪਲ/ਸੰਸਥਾ ਸਮੇਂ ਦੀ ਲੋੜ ਅਨੁਸਾਰ ਨਿਯਮਾਂ ਵਿੱਚ ਲੋੜੀਂਦੀ
ਤਬਦੀਲੀ ਕਰ ਸਕਦੇ ਹਨ। ਜਿਸ ਬਾਰੇ ਵਿਿਦਆਰਥਣਾਂ ਨੂੰ ਕਾਲਜ ਨੋਟਿਸ ਬੋਰਡ ਉੱਤੇ ਸਮੇਂ^ਸਮੇਂ ਲਗਾਏ ਨੋਟਿਸਾਂ ਰਾਹੀਂ
ਸੂਚਿਤ ਕੀਤਾ ਜਾਵੇਗਾ।
- ਜਮ੍ਹਾਂ ਕਰਵਾਈ ਫ਼ੀਸ ਸੰਸਥਾ ਦੇ ਨਿਯਮਾਂ ਅਨੁਸਾਰ ਵਾਪਸ ਨਹੀਂ ਕੀਤੀ ਜਾਵੇਗੀ।
- ਹਰ ਵਿਦਆਰਥਣ ਕੋਲ ਕਾਲਜ ਵੱਲੋਂ ਜਾਰੀ ਕੀਤਾ ਗਿਆ ਸ਼ਨਾਖਤੀ ਕਾਰਡ (ਮੁਕੰਮਲ ਰੂਪ ਵਿੱਚ ਭਰਿਆ ਹੋਇਆ) ਹੋਣਾ
ਜ਼ਰੂਰੀ ਹੈ ਅਤੇ ਲੋੜ ਅਨੁਸਾਰ ਸ਼ਨਾਖਤੀ ਕਾਰਡ ਦਿਖਾਉਣਾ ਜ਼ਰੂਰੀ ਹੈ।
- ਕਿਸੇ ਵੀ ਵਿਸ਼ੇ ਵਿੱਚ ਲਗਾਤਾਰ 10 ਦਿਨ ਗੈਰ-ਹਾਜ਼ਰ ਰਹਿਣ ਦੀ ਸੂਰਤ ਵਿੱਚ ਵਿਦਆਰਥਣ ਦਾ ਨਾਂ ਕਾਲਜ ਵਿੱਚੋਂ ਕੱਟ
ਦਿੱਤਾ ਜਾਵੇਗਾ। ਦੁਬਾਰਾ ਨਾਮ ਦਾਖ਼ਲ ਕੀਤੇ ਜਾਣ ਦੀ ਸਹੂਲਤ ਸ਼ੈਸਨ ਵਿੱਚ ਇੱਕ ਵਾਰ ਹੀ ਮਿਲ ਸਕਦੀ ਹੈ। ਇਸ ਸੰਬੰਧੀ
ਪ੍ਰਿੰਸੀਪਲ ਦੀ ਆਗਿਆ ਲੈਣੀ ਜ਼ਰੂਰੀ ਹੈ। ਦੁਬਾਰਾ ਦਾਖ਼ਲਾ ਅਧਿਕਾਰ ਵਜੋਂ ਕਲੇਮ ਨਹੀਂ ਕੀਤਾ ਜਾ ਸਕਦਾ। ਗੈਰ ਹਾਜ਼ਰੀ ਦਾ
ਕਾਰਨ ਤਸੱਲੀਬਖਸ਼ ਹੋਣ ਦੀ ਸੂਰਤ ਵਿੱਚ ਦੁਬਾਰਾ ਦਾਖ਼ਲੇ ਤੇ ਵਿਚਾਰ ਕੀਤੀ ਜਾ ਸਕਦੀ ਹੈ।
- ਦਾਖ਼ਲਾ ਮਿਲ ਜਾਣ ਉਪਰੰਤ ਦਾਖ਼ਲਾ ਫਾਰਮ ਵਿੱਚ ਦਰਜ ਸੂਚਨਾ ਗਲਤ ਸਾਬਤ ਹੋਣ ਦੀ ਸੂਰਤ ਵਿੱਚ ਵਿਦਆਰਥਣ ਨੂੰ ਤੁਰੰਤ
ਕਾਲਜ ਵਿੱਚੋਂ ਕੱਢ ਦਿੱਤਾ ਜਾਵੇਗਾ ਅਤੇ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਜਮ੍ਹਾਂ ਕਰਵਾਈ ਗਈ
ਫ਼ੀਸ ਵਾਪਿਸ ਨਹੀਂ ਕੀਤੀ ਜਾਵੇਗੀ।
- ਜਿਨ੍ਹਾਂ ਵਿਦਆਰਥਣਾਂ ਨੇ ਹੇਠਲੀ ਪ੍ਰੀਖਿਆ ਪੰਜਾਬ ਤੋਂ ਬਾਹਰ ਦੇ ਬੋਰਡ/ਯੂਨੀਵਰਸਿਟੀਆਂ ਤੋਂ ਪਾਸ ਕੀਤੀ ਹੋਵੇ ਉਹਨਾਂ
ਨੂੰ ਦਾਖ਼ਲੇ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ,ਪਟਿਆਲਾ ਤੋਂ ਪਾਤਰਤਾ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਹੀ
ਕਾਲਜ ਵਿੱਚ ਦਾਖ਼ਲਾ ਦਿੱਤਾ ਜਾਵੇਗਾ।
- ਪੰਜਾਬੀ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਸੰਬੰਧਿਤ ਵਿਦਆਰਥਣ ਦੁਆਰਾ ਦਾਖ਼ਲਾ ਲੈਣ ਤੋਂ 15 ਦਿਨਾਂ
ਅੰਦਰ ਆਪਣਾ ਅਸਲ ਨੰਬਰ ਕਾਰਡ ਅਤੇ ਅਸਲ ਮਾਈਗਰੇਸ਼ਨ ਸਰਟੀਫਿਕੇਟ ਕਾਲਜ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੇ
ਹੋਣਗੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਯੂਨੀਵਰਸਿਟੀ ਦੁਆਰਾ ਲੇਟ ਫ਼ੀਸ ਲਈ ਜਾਂਦੀ ਹੈ ਜਿਸ ਲਈ
ਵਿਦਆਰਥਣ ਖੁਦ ਜਿੰਮੇਵਾਰ ਹੋਵੇਗੀ।