Admission Procedure

Admission Procedure

  • ਦਾਖ਼ਲੇ ਲਈ ਬਿਨੈ-ਪੱਤਰ ਨਿਰਧਾਰਿਤ ਫਾਰਮ ਤੇ ਦਿੱਤਾ ਜਾਵੇ ਜੋ ਇਸ ਪ੍ਰਾਸਪੈਕਟਸ ਨਾਲ ਨੱਥੀ ਹੈ।
  • ਵਿਦਆਰਥਣ ਦਾਖ਼ਲਾ ਫਾਰਮ ਸੰੁਦਰ ਅਤੇ ਸਾਫ਼ ਲਿਖਾਈ ਵਿੱਚ ਖੁਦ ਭਰੇਗੀ।
  • ਫ਼ਾਰਮ ਦੇ ਸਾਰੇ ਕਾਲਮ ਭਰਨੇ ਜ਼ਰੂਰੀ ਹਨ।
  • ਵਿਦਆਰਥਣ ਆਪਣੀ ਕੈਟਾਗਰੀ (ਜਾਤੀ ਵਰਗ) ਜ਼ਰੂਰੀ ਭਰੇਗੀ।
  • ਵਿਦਆਰਥਣ ਅਤੇ ਉਸਦੇ ਮਾਪਿਆਂ ਦੇ ਨਾਂ ਦੇ ਸਪੈਲੰਿਗ ਉਹੀ ਹੋਣ ਜਿਹੜੇ ਉਨ੍ਹਾਂ ਦੀ ਆਖਰੀ ਪਾਸ ਕੀਤੀ ਪ੍ਰੀਖਿਆ ਦੇ ਨਤੀਜਾ ਕਾਰਡ ਵਿੱਚ ਦਰਜ ਹਨ।
  • ਵੱਖ-ਵੱਖ ਗਰੁੱਪਾਂ ਜਿਵੇਂ ਆਰਟਸ, ਸਾਇੰਸ (ਮੈਡੀਕਲ ਅਤੇ ਨਾਨ ਮੈਡੀਕਲ), ਕਾਮਰਸ, ਬੀ ਸੀ ਏ ਅਤੇ ਪੋਸਟ ਗਰੈਜੂਏਸ਼ਨ ਦੇ ਵੱਖ-ਵੱਖ ਵਿਿਸ਼ਆਂ ਵਿੱਚ ਦਾਖ਼ਲਾ ਚਾਹੁਣ ਵਾਲੀਆਂ ਵਿਿਦਆਰਥਣਾਂ ਨੂੰ ਵੱਖ-ਵੱਖ ਦਾਖ਼ਲਾ ਫ਼ਾਰਮ ਭਰਨੇ ਜ਼ਰੂਰੀ ਹਨ।
  • ਆਮਦਨ ਸਰਟੀਫਿਕੇਟ/ਹਲਫੀਆ ਬਿਆਨ (ਕੇਵਲ ਪੱਛੜੀਆਂ ਸ਼੍ਰੇਣੀਆਂ ਦੀਆਂ ਵਿਦਆਰਥਣਾਂ ਲਈ) ਦਾਖ਼ਲਾ ਫ਼ਾਰਮ ਨਾਲ ਜਾਤੀ ਸਰਟੀਫਿਕੇਟ ਤੋਂ ਇਲਾਵਾ ਪਰਿਵਾਰ ਦੀ ਮੌਜੂਦਾ ਕੁੱਲ ਆਮਦਨ ਦੇ ਸੰਬੰਧ ਵਿੱਚ ਮਾਤਾ/ਪਿਤਾ/ਸਰਪ੍ਰਸਤ ਵੱਲੋਂ ਹਲਫੀਆ ਬਿਆਨ ਲਗਾਉਣਾ ਜ਼ਰੂਰੀ ਹੈ। ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਣ ਵਾਲੀਆਂ ਵਿਿਦਆਰਥਣਾਂ ਦੇ ਮਾਤਾ/ਪਿਤਾ/ਸਰਪ੍ਰਸਤ ਵੱਲੋਂ ਆਮਦਨ ਸਰਟੀਫਿਕੇਟ ਲਗਾਉਣਾ ਜ਼ਰੂਰੀ ਹੈ। ਫਾਰਮ ਦੇ ਨਾਲ ਆਧਾਰ ਕਾਰਡ ਲਗਾਉਣਾ ਜ਼ਰੂਰੀ ਹੈ
  • ਬਲੱਡ ਗਰੁੱਪ ਸਰਟੀਫਿਕੇਟ (ਮਾਨਤਾ ਪ੍ਰਾਪਤ ਡਾਕਟਰ/ਲੈਬੋਰੇਟਰੀ ਵੱਲੋਂ ਜਾਰੀ) ਲਗਾਉਣਾ ਲਾਜ਼ਮੀ ਹੈ।
  • ਗੈਪ ਸਾਲ ਦਾ ਸਬੂਤ (ਜਿਨ੍ਹਾਂ ਤੇ ਲਾਗੂ ਹੋਵੇ)
  • ਵਿਦਆਰਥਣਾਂ ਅਤੇ ਉਹਨਾਂ ਦੇ ਮਾਪਿਆਂ/ਸਰਪ੍ਰਸਤ ਵੱਲੋਂ ਨਿਸ਼ਚਿਤ ਥਾਵਾਂ ਤੇ ਪੂਰੇ ਹਸਤਾਖਰ ਕਰਨੇ ਜ਼ਰੂਰੀ ਹਨ।
  • ਫ਼ਾਰਮ ਵਿੱਚ ਨਿਸ਼ਚਿਤ ਥਾਵਾਂ ਤੇ ਇੱਕੋ ਹੀ ਕਿਸਮ ਦੀਆਂ ਤਿਆਰ ਨਵੀਆਂ ਪਾਸਪੋਰਟ ਸਾਈਜ਼ ਫੋਟੋਆਂ ਚਿਪਕਾਈਆਂ ਜਾਣ। ਇਹਨਾਂ ਤੋਂ ਇਲਾਵਾ ਇੱਕ ਫੋਟੋ ਨਾਲ ਨੱਥੀ ਕੀਤੀ ਜਾਵੇ।
  • ਪੰਜਾਬ ਤੋਂ ਬਾਹਰਲੀਆਂ ਯੂਨੀਵਰਸਿਟੀਆਂ/ਸਿੱਖਿਆ ਬੋਰਡਾਂ ਤੋਂ ਅਖੀਰਲੀ ਪ੍ਰੀਖਿਆ ਪਾਸ ਕਰਨ ਵਾਲੀਆਂ ਵਿਦਆਰਥਣਾਂ ਆਪਣੇ ਬਿਨੈ-ਪੱਤਰ ਨਾਲ ਪੰਜਾਬੀ ਯੂਨੀਵਰਸਿਟੀ ਦੀ ਰਜਿਸਟਰੇਸ਼ਨ ਸ਼ਾਖਾ ਵੱਲੋਂ ਜਾਰੀ ਕੀਤਾ ਪਾਤਰਤਾ ਸਰਟੀਫਿਕੇਟ ਨਾਲ ਲਾਉਣਾ ਜ਼ਰੂਰੀ ਹੈ। ਅਖੀਰਲੀ ਪ੍ਰੀਖਿਆ ਬੋਰਡ, ਯੂ ਜੀ ਸੀ ਦੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਪਾਸ ਹੋਈ ਹੋਣੀ ਲਾਜ਼ਮੀ ਹੈ।
  • ਵਿਦਆਰਥਣਾਂ ਆਪਣੇ ਬਿਨੈ-ਪੱਤਰ ਨਾਲ ਹੇਠ ਲਿਖੇ ਸਰਟੀਫਿਕੇਟਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਜ਼ਰੂਰੀ ਲਗਾਉਣ :
    (ੳ) ਜਨਮ ਮਿਤੀ ਦਰਸਾਉਣ ਲਈ ਦਸਵੀਂ ਦਾ ਸਰਟੀਫਿਕੇਟ।
    (ਅ) ਅਖੀਰਲੀ ਪਾਸ ਕੀਤੀ ਪ੍ਰੀਖਿਆ ਦੇ ਨਤੀਜਾ ਕਾਰਡ ਦੀ ਕਾਪੀ।
    (ੲ) ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤਾ ਕੈਟਾਗਰੀ ਸਰਟੀਫਿਕੇਟ ਦੀ ਕਾਪੀ।
    (ਸ) ਆਖਰੀ ਪਾਸ ਕੀਤੀ ਪ੍ਰੀਖਿਆ ਦੇ ਸੰਸਥਾ ਦੇ ਮੁੱਖੀ ਤੋਂ ਪ੍ਰਾਪਤ ਕੀਤਾ ਆਚਰਣ ਸਰਟੀਫਿਕੇਟ।
    (ਹ) ਪਾਤਰਤਾ ਸਰਟੀਫਿਕੇਟ (ਜਿਨ੍ਹਾਂ ਉਪਰ ਲਾਗੂ ਹੁੰਦਾ ਹੋਵੇ)
    (ਕ) ਆਧਾਰ ਕਾਰਡ ਅਤੇ ਬੈਂਕ ਪਾਸ ਬੁੱਕ ਦੀ ਫੋਟੋ ਕਾਪੀ।
  • ਕੋਈ ਵੀ ਵਿਦਆਰਥਣ ਕਿਸੇ ਸਰਕਾਰੀ/ਅਰਧ ਸਰਕਾਰੀ/ਪ੍ਰਾਈਵੇਟ ਸੰਸਥਾ ਵਿੱਚ ਨੌਕਰੀ ਨਾ ਕਰਦੀ ਹੋਵੇ।