ਸਮੁੱਚੇ ਸੰਸਾਰ ਵਿਚ ਹੋਰਨਾਂ ਖੇਤਰਾਂ ਵਾਂਗ ਅੱਜ ਵਿੱਦਿਅਕ ਖੇਤਰ ਵਿੱਚ ਵੀ ਵਿਗਿਆਨ ਅਤੇ ਤਕਨਾਲੋਜੀ ਅਹਿਮ ਭੂਮਿਕਾ ਨਿਭਾ ਰਹੇ ਹਨ। ਅਧਿਆਪਕ ਅਤੇ ਵਿਦਿਆਰਥੀ ਨਵਂੇ ਯੁੱਗ ਦੇ ਹਾਣੀ ਬਣਦਿਆਂ ਆਪਣਾ ਅਤੇ ਸਮਾਜ ਦਾ ਭਵਿੱਖ ਘੜਨ ਲਈ ਯਤਨਸ਼ੀਲ ਹਨ। ਇਸ ਸਭ ਵਿੱਚ ਉਨਾਂ ਨੂੰ ਅਧਿਆਤਮਕ ਸੇਧ ਦੀ ਬਹੁਤ ਜ਼ਰੂਰਤ ਹੰਦੀ ਹੈ ਜੋ ਕੇ ਧਰਮ ਦੁਆਰਾ ਦਿੱਤੀ ਜਾਂਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਆਪਣੇ ਪ੍ਰਬੰਧ ਅਧੀਨ ਚਲ ਰਹੀਆਂ ਵਿੱਦਿਅਕ ਸੰਸਥਾਵਾਂ ਵਿੱਚ ਜਿਥੇ ਵਿਦਿਆਰਥੀਆਂ ਦੀਆਂ ਨਵੇਂ ਯੁੱਗ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਆਧੁਨਿਕ ਸਿੱਖਿਆ ਪ੍ਰਣਾਲੀ ਨੂੰ ਅਪਣਾਇਆ ਜਾਂਦਾ ਹੈ ਉਥੇ ਉਨਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਸਿੱਖ ਪੰਥ ਦੇ ਮਾਣਮੱਤੇ ਇਤਿਹਾਸ ਅਤੇ ਪਰੰਪਰਾਵਾਂ ਦਾ ਗਿਆਨ ਵੀ ਦਿੱਤਾ ਜਾਂਦਾ ਹੈ। ਸਿੱਖ ਪੰਥ ਦੇ ਕੁਰਬਾਨੀਆਂ ਅਤੇ ਸਿਰੜ ਭਰੇ ਇਤਿਹਾਸ ਦੀ ਗਵਾਹ ਮਾਲਵੇ ਦੀ ਧਰਤੀ ਤੇ 1762 ਈ. ਦੇ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ (ਬਰਨਾਲਾ) ਪੇਂਡੂ ਇਲਾਕੇ ਦੀਆਂ ਲੜਕੀਆਂ ਨੂੰ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹ ਸੰਸਥਾ ਆਪਣੀਆ ਪ੍ਰਾਪਤੀਆਂ ਦੇ ਉੱਚ ਪੱਧਰ ਨੂੰ ਹਾਸਿਲ ਕਰਨ ਦੇ ਯੋਗ ਹੋ ਸਕੇ।
ਸ. ਸੁਖਮਿੰਦਰ ਸਿੰਘ
ਸਕੱਤਰ (ਵਿੱਦਿਆ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ ਸਾਹਿਬ।